🎵

No Soul There

Album: Archives Durasi: 3:12
[00:02.56]ਹਾਂ, ਉੱਡ ਜਾਂਦੀ ਜਿਵੇਂ ਖੁਸ਼ਬੂ ਗੁਲਾਬ 'ਚੋਂ
[00:10.47]ਚੁੱਪ-ਚਾਪ ਵੇ ਮੈਂ ਤੁਰ ਪਈ ਪੰਜਾਬ 'ਚੋਂ
[00:15.96]ਵੇਲ਼ਾ ਸ਼ਾਮ ਦਾ ਸੀ, ਧੁੰਦ ਜਿਹੀ ਪੈਂਦੀ ਸੀ
[00:21.06]ਨਾਲ਼ੇ ਡਰਾਂ, ਨਾਲ਼ੇ ਕੋਲ਼ ਤੇਰੇ ਬਹਿੰਦੀ ਸੀ
[00:26.51]ਤੇਰੇ ਹੰਝੂਆਂ ਨਾ' ਭਿੱਜੀ ਓਹ ਚੁੰਨੀ
[00:30.87]ਮੈਂ ਹਾਲੇ ਤਕ ਧੋਈ ਵੀ ਨਹੀਂ
[00:34.53]ਜਿਹੜੇ ਰਾਹਵਾਂ 'ਤੇ ਤੂੰ ਲੱਭਦਾ ਐ ਮੈਨੂੰ
[00:38.80]ਵੇ ਓਥੇ ਹੁਣ ਕੋਈ ਵੀ ਨਹੀਂ
[00:42.68]ਜਿਹੜੇ ਰਾਹਵਾਂ 'ਤੇ ਤੂੰ ਲੱਭਦਾ ਐ ਮੈਨੂੰ
[00:46.95]ਵੇ ਓਥੇ ਹੁਣ ਕੋਈ ਵੀ ਨਹੀਂ
[00:55.82]ਸਮਾਂ ਜਾਦੂ ਜਿਹਾ ਕਿੱਥੇ ਗਿਆ ਖਿੰਡ ਵੇ?
[01:01.21]ਕੋਠੇ ਉੱਤੋਂ ਦਿਸਦਾ ਸੀ ਤੇਰਾ ਪਿੰਡ ਵੇ
[01:06.46]ਵਿਹਲ ਜਦੋਂ ਮਿਲ਼ਦੀ ਸੀ ਕੰਮਾਂ-ਕਾਰਾਂ ਤੋਂ
[01:11.91]ਕੱਟ-ਕੱਟ ਰੱਖੇ ਗੀਤ ਅਖ਼ਬਾਰਾਂ 'ਚੋਂ
[01:17.28]ਓਹਨਾਂ ਦਿਨਾਂ ਵਿੱਚ ਲਿਖੀ ਜਿਹੜੀ diary
[01:21.42]ਮੈਂ ਹਾਲੇ ਤਕ ਛੋਹੀ ਵੀ ਨਹੀਂ
[01:25.26]ਜਿੰਨ੍ਹਾਂ ਰਾਹਵਾਂ 'ਤੇ ਤੂੰ ਲੱਭਦਾ ਐ ਮੈਨੂੰ
[01:29.48]ਵੇ ਓਥੇ ਹੁਣ ਕੋਈ ਵੀ ਨਹੀਂ
[01:33.19]ਜਿੰਨ੍ਹਾਂ ਰਾਹਵਾਂ 'ਤੇ ਤੂੰ ਲੱਭਦਾ ਐ ਮੈਨੂੰ
[01:37.57]ਵੇ ਓਥੇ ਹੁਣ ਕੋਈ ਵੀ ਨਹੀਂ
[01:41.20]ਜਿੰਨ੍ਹਾਂ ਰਾਹਵਾਂ 'ਤੇ ਲੱਭਦਾ ਤੂੰ ਮੈਨੂੰ
[01:45.64]ਵੇ ਓਥੇ ਹੁਣ ਕੋਈ ਵੀ ਨਹੀਂ
[01:59.81]ਹੁਣ ਪਹਿਲਾਂ ਵਾਂਗੂ ਖ਼ਾਬ ਮੈਂ ਸਜਾਉਂਦੀ ਨਾ
[02:05.22]ਕੰਮ ਤੋਂ ਬਗ਼ੈਰ ਕਿਸੇ ਨੂੰ ਬੁਲਾਉਂਦੀ ਨਾ
[02:10.59]ਰੱਬ ਜਾਣੇ ਐਡਾ ਦੁਖ ਕਿਵੇਂ ਸਹਿ ਗਈ ਮੈਂ
[02:15.81]ਖੌਰੇ ਲੋਕਾਂ ਵਾਂਗੂ ਦੌੜ ਵਿੱਚ ਪੈ ਗਈ ਮੈਂ
[02:21.25]ਸਾਰਾ ਦਿਲ 'ਚ ਗ਼ੁਬਾਰ ਦੱਬੀ ਬੈਠੀ
[02:25.65]ਮੈਂ ਚੱਜ ਨਾਲ਼ ਰੋਈ ਵੀ ਨਹੀਂ
[02:29.25]ਜਿੰਨ੍ਹਾਂ ਰਾਹਵਾਂ 'ਤੇ ਤੂੰ ਲੱਭਦਾ ਐ ਮੈਨੂੰ
[02:33.66]ਵੇ ਓਥੇ ਹੁਣ ਕੋਈ ਵੀ ਨਹੀਂ
[02:37.18]ਜਿੰਨ੍ਹਾਂ ਰਾਹਵਾਂ 'ਤੇ ਤੂੰ ਲੱਭਦਾ ਐ ਮੈਨੂੰ
[02:41.43]ਵੇ ਓਥੇ ਹੁਣ ਕੋਈ ਵੀ ਨਹੀਂ
[02:45.43]🎵