← Kembali
🎵

Mukde Jaane Aa

Album: MasterWorks - Sabar Koti Durasi: 6:00

ਕਾਹਤੋਂ ਦਿੱਤਾ ਤੂੰ ਵਿਸਾਰ, ਸਾਨੂੰ ਜਿਉਂਦੇ-ਜੀਅ ਮਾਰ?

ਕਾਹਤੋਂ ਦਿੱਤਾ ਤੂੰ ਵਿਸਾਰ, ਸਾਨੂੰ ਜਿਉਂਦੇ-ਜੀਅ ਮਾਰ?

ਬਿਨ ਪਾਣੀਓਂ ਵੇਲ ਵਾਂਗੂ ਸੁੱਕਦੇ ਜਾਨੇ ਆਂ

ਬਿਨ ਪਾਣੀਓਂ ਵੇਲ ਵਾਂਗਰਾਂ ਸੁੱਕਦੇ ਜਾਨੇ ਆਂ

ਅਸੀਂ ਰੋਜ਼, ਵੈਰਨੇਂ, ਥੋੜ੍ਹਾ-ਥੋੜ੍ਹਾ ਮੁੱਕਦੇ ਜਾਨੇ ਆਂ

ਅਸੀਂ ਰੋਜ਼, ਵੈਰਨੇਂ, ਥੋੜ੍ਹਾ-ਥੋੜ੍ਹਾ ਮੁੱਕਦੇ ਜਾਨੇ ਆਂ

ਸਾਡਾ ਖ਼ਾਬ ਸੀਗਾ ਤੇਰੇ ਨਾਲ਼ ਜ਼ਿੰਦਗੀ ਬਿਤਾਉਣ ਦਾ

ਹੋ, ਸਾਡਾ ਖ਼ਾਬ ਸੀਗਾ ਤੇਰੇ ਨਾਲ਼ ਜ਼ਿੰਦਗੀ ਬਿਤਾਉਣ ਦਾ

'ਕੱਲ੍ਹਾ-'ਕੱਲ੍ਹਾ ਸਾਹ ਬੱਸ ਤੇਰੇ ਨਾਵੇਂ ਲਾਉਣ ਦਾ

ਤੇਰੇ ਨਾਵੇਂ ਲਾਉਣ ਦਾ

ਨੀ, ਆਪਣੇ-ਆਪ ਤੋਂ ਤੇਰੇ ਬਾਰੇ ਪੁੱਛਦੇ ਜਾਨੇ ਆਂ

ਆਪਣੇ-ਆਪ ਤੋਂ ਤੇਰੇ ਬਾਰੇ ਪੁੱਛਦੇ ਜਾਨੇ ਆਂ

ਅਸੀਂ ਰੋਜ਼, ਵੈਰਨੇਂ, ਥੋੜ੍ਹਾ-ਥੋੜ੍ਹਾ ਮੁੱਕਦੇ ਜਾਨੇ ਆਂ

ਅਸੀਂ ਰੋਜ਼, ਵੈਰਨੇਂ, ਥੋੜ੍ਹਾ-ਥੋੜ੍ਹਾ ਮੁੱਕਦੇ ਜਾਨੇ ਆਂ

ਹੌਂਕੇ-ਹਾਵਾਂ, ਦੁੱਖੜੇ, ਨਿਸ਼ਾਨੀਆਂ ਤੂੰ ਦੇ ਗਈ

ਹੋ, ਹੌਂਕੇ-ਹਾਵਾਂ, ਦੁੱਖੜੇ, ਨਿਸ਼ਾਨੀਆਂ ਤੂੰ ਦੇ ਗਈ

ਭਾਲ਼ਦੀ ਏਂ ਲਾਭ, ਸਾਨੂੰ ਹਾਨੀਆਂ ਤੂੰ ਦੇ ਗਈ

ਹਾਨੀਆਂ ਤੂੰ ਦੇ ਗਈ

ਚੰਗੇ-ਭਲੇ ਸੀ, ਤਿਣਕਾ-ਤਿਣਕਾ ਟੁੱਟਦੇ ਜਾਨੇ ਆਂ

ਨੀ, ਚੰਗੇ-ਭਲੇ ਸੀ, ਤਿਣਕਾ-ਤਿਣਕਾ ਟੁੱਟਦੇ ਜਾਨੇ ਆਂ

ਅਸੀਂ ਰੋਜ਼, ਵੈਰਨੇਂ, ਥੋੜ੍ਹਾ-ਥੋੜ੍ਹਾ ਮੁੱਕਦੇ ਜਾਨੇ ਆਂ

ਅਸੀਂ ਰੋਜ਼, ਵੈਰਨੇਂ, ਥੋੜ੍ਹਾ-ਥੋੜ੍ਹਾ ਮੁੱਕਦੇ ਜਾਨੇ ਆਂ

Nizampuri Kale ਨੂੰ ਕਿਨਾਰੇ ਉੱਤੇ ਡੋਬ ਗਈ

ਹੋ, Nizampuri Kale ਨੂੰ ਕਿਨਾਰੇ ਉੱਤੇ ਡੋਬ ਗਈ

ਹਿਜਰਾਂ ਦਾ ਖੰਜਰ ਤੂੰ ਸੀਨੇ ਵਿੱਚ ਖੋਬ ਗਈ

ਸੀਨੇ ਵਿੱਚ ਖੋਬ ਗਈ

ਮੌਤ ਸਾਹਮਣੇ ਜ਼ਿੰਦਗੀ ਹੱਥੋਂ ਖੁੱਸਦੇ ਜਾਨੇ ਆਂ

ਨੀ, ਮੌਤ ਸਾਹਮਣੇ ਜ਼ਿੰਦਗੀ ਹੱਥੋਂ ਖੁੱਸਦੇ ਜਾਨੇ ਆਂ

ਅਸੀਂ ਰੋਜ਼, ਵੈਰਨੇਂ, ਥੋੜ੍ਹਾ-ਥੋੜ੍ਹਾ ਮੁੱਕਦੇ ਜਾਨੇ ਆਂ

ਰੋਜ਼, ਵੈਰਨੇਂ, ਥੋੜ੍ਹਾ-ਥੋੜ੍ਹਾ ਮੁੱਕਦੇ ਜਾਨੇ ਆਂ